Episode
ਭਾਸ਼ਾ ਦੀ ਰੁਕਾਵਟ ਅਤੇ ਪਰਵਾਸੀਆਂ ਦੀ ਮਾਨਸਿਕ ਸਿਹਤ - Preetinder Grewal - Ranjodh Singh
- Podcast
- Radio Haanji Podcast
- Published
- May 28, 2026
- Duration seconds
- 7266
- Processing state
not_requested
Actions
POST https://stenobird.com/v1/public/podcasts/radio-haanji-podcast-6366105/episodes/preetinder-grewal-ranjodh-singh/transcription-requests
Idempotently request low-priority transcript generation for this episode.GET https://stenobird.com/podcast/radio-haanji-podcast-6366105/preetinder-grewal-ranjodh-singh.md
Read the agent-friendly Markdown representation of this episode resource.
Summary
ਇਸ ਖਾਸ ਐਪੀਸੋਡ ਵਿੱਚ ’The Talk Show’ ਦੇ ਹੋਸਟ Preetinder Grewal ਅਤੇ Ranjodh Singh ਨੇ ਇੱਕ ਬਹੁਤ ਹੀ ਅਹਿਮ ਅਤੇ ਸਾਡੇ ਸਾਰਿਆਂ ਦੇ ਦਿਲਾਂ ਨਾਲ ਜੁੜੇ ਵਿਸ਼ੇ ’ਤੇ ਚਰਚਾ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਆ ਕੇ ਭਾਸ਼ਾ ਦੀ ਰੁਕਾਵਟ ਪ੍ਰਵਾਸੀਆਂ ਦੀ ਮਾਨਸਿਕ ਸਿਹਤ ’ਤੇ ਡੂੰਘਾ ਅਸਰ ਪਾਉਂਦੀ ਹੈ। ਜਦੋਂ ਸਾਨੂੰ ਆਪਣੀ ਮਾਂ ਬੋਲੀ ਦੀ ਬਜਾਏ ਕਿਸੇ ਹੋਰ ਭਾਸ਼ਾ ਵਿੱਚ ਗੱਲ ਕਰਨੀ ਪੈਂਦੀ ਹੈ, ਤਾਂ ਸਾਡੇ ਜਜ਼ਬਾਤ ਅਤੇ ਸਾਡਾ ਅਸਲੀ ਸੁਭਾਅ ਕਿਤੇ ਦੱਬ ਕੇ ਰਹਿ ਜਾਂਦਾ ਹੈ। ਦਿਮਾਗ ਵਿੱਚ ਹਰ ਵੇਲੇ ਚੱਲਣ ਵਾਲਾ ਅਨੁਵਾਦ ਇਨਸਾਨ ਨੂੰ ਮਾਨਸਿਕ ਤੌਰ ’ਤੇ ਥਕਾ ਦਿੰਦਾ ਹੈ। ਪ੍ਰੋਗਰਾਮ ਵਿੱਚ ਬਜ਼ੁਰਗਾਂ ਦੀ ਇਕੱਲਤਾ ਬਾਰੇ ਵੀ ਡੂੰਘਾਈ ਨਾਲ ਗੱਲ ਕੀਤੀ ਗਈ ਹੈ, ਜੋ ਭਾਸ਼ਾ ਦੀ ਕਮੀ ਕਾਰਨ ਆਪਣੇ ਆਂਢ-ਗੁਆਂਢ ਅਤੇ ਕਈ ਵਾਰ ਆਪਣੇ ਹੀ ਪਰਿਵਾਰ ਦੇ ਬੱਚਿਆਂ ਨਾਲ ਖੁੱਲ੍ਹ ਕੇ ਦੁੱਖ-ਸੁੱਖ ਸਾਂਝਾ ਨਹੀਂ ਕਰ ਪਾਉਂਦੇ। ਇਸਦੇ ਨਾਲ ਹੀ ਇੱਕ ਸਰੋਤੇ ਵੱਲੋਂ ਇਹ ਵੀ ਸਾਂਝਾ ਕੀਤਾ ਗਿਆ ਕਿ ਕਿਵੇਂ ਕੈਬਲੀਅਤ ਹੋਣ ਦੇ ਬਾਵਜੂਦ ਕੈਰੀਅਰ ਵਿੱਚ ਸੰਚਾਰ ਦੀ ਘਾਟ ਕਾਰਨ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਭਾਵੁਕ ਅਤੇ ਜਾਣਕਾਰੀ ਭਰਪੂਰ ਚਰਚਾ ਨੂੰ ਪੂਰਾ ਜ਼ਰੂਰ ਸੁਣੋ। #RadioHaanji #TheTalkShow #PunjabiPodcastAustralia #MentalHealthAwareness #ImmigrantLife #PunjabiCommunity #PreetinderGrewal #RanjodhSingh #PunjabiRadioMelbourne #Melbourne